Home / News / ਸੁਪਰੀਮ ਕੋਰਟ ਨੇ ਲਵ ਮੈਰਿਜ ਕਰਨ ਵਾਲਿਆਂ ਲਈ ਲਿਆ ਇਹ ਵੱਡਾ ਫੈਸਲਾ

ਸੁਪਰੀਮ ਕੋਰਟ ਨੇ ਲਵ ਮੈਰਿਜ ਕਰਨ ਵਾਲਿਆਂ ਲਈ ਲਿਆ ਇਹ ਵੱਡਾ ਫੈਸਲਾ

ਕਹਿੰਦੇ ਹਨ ਕਿ ਪਿਆਰ ਅੰਨਾ ਹੁੰਦਾ ਹੈ |ਇਹ ਜਾਤ, ਧਰਮ, ਦੇਸ਼, ਪ੍ਰਦੇਸ਼, ਉਮਰ ਅਤੇ ਲਿੰਗ ਦੇ ਬੰਧਨ ਤੋਂ ਮੁਕਤ ਹੁੰਦਾ ਹੈ |ਇਹ ਕਦੇ ਵੀ, ਕੀਤੇ ਵੀ ਅਤੇ ਕਿਸੇ ਵੀ ਨਾਲ ਹੋ ਸਕਦਾ ਹੈ |ਪਿਆਰ ਕਰਨਾ ਸੱਚ ਹੈ |ਇਹ ਪ੍ਰਕਿਰਤੀ ਸਮੁੰਦਰ ਹੈ, ਇਸਦੀ ਕੋਈ ਸੀਮਾ ਨਹੀਂ ਹੁੰਦੀ |ਦੇਸ਼ ਦਾ ਸੰਵਿਧਾਨ ਵੀ ਇੱਕ ਬਾਲਗ ਪੁਰਸ਼ ਅਤੇ ਬਾਲਗ ਇਸਤਰੀ ਦੇ ਵਿਚ ਪ੍ਰੇਮ ਸੰਬੰਧਾਂ ਅਤੇ ਵਿਆਹ ਦੀ ਛੋਟ ਦਿੰਦਾ ਹੈ |ਸੰਵਿਧਾਨ ਵਿਚ ਲੜ ਮੈਰਿਜ ਜਾਂ ਇੰਟਰ ਕਾਸਟ/ ਇੰਟਰ ਰਿਲੀਜਨ ਮੈਰਿਜ ਦੀ ਪੂਰੀ ਅਜਾਦੀ ਹੈ |ਇਹ ਕਿਸੇ ਤਰਾਂ ਵੀ ਗੈਰ ਕਾਨੂੰਨੀ ਨਹੀਂ ਹੈ |ਹਾਂ ਦੇਸ਼ ਦੇ ਕੁੱਝ ਧਾਰਮਿਕ ਸੰਗਠਨਾਂ ਨੇ ਲਵ ਮੈਰਿਜ ਅਤੇ ਇੰਟਰ ਕਾਸਟ/ ਇੰਟਰ ਰਿਲੀਜਨ ਮੈਰਿਜ ਨੂੰ ਅਪਰਾਧ ਘੋਸ਼ਿਤ ਕੀਤਾ ਹੈ |ਅਜਿਹੀ ਕਿਸੇ ਵੀ ਤਰਾਂ ਦੀ ਖ਼ਬਰ ਮਿਲਣ ਤੇ ਉਹ ਹੰਗਾਮਾ ਮਚਾਉਣ ਲੱਗਦੇ ਹਨ ਅਤੇ ਬਹੁਤ ਵਿਰੋਧ ਕਰਦੇ ਹਨ |ਮਹੌਲ ਅਜਿਹਾ ਬਣਾਇਆ ਜਾਂਦਾ ਹੈ, ਜਿਵੇਂ- ਵਿਆਹ ਇੱਕ ਬਾਲਗ ਇਸਤਰੀ ਜਾਂ ਪੁਰਸ਼ ਆਪਣੀ ਮਰਜੀ ਨਾਲ ਨਹੀਂ ਬਲਕਿ ਉਹਨਾਂ ਦੀ ਆਗਿਆ ਨਾਲ ਕਰੇ |ਅਜਿਹੇ ਅਸਮਾਜਿਕ ਤੱਤਾਂ ਨੂੰ ਸੁਪਰੀਮ ਕੋਰਟ ਨੇ ਕਰਾਰਾ ਝੱਟਕਾ ਦਿੱਤਾ ਹੈ |

1. ਸੁਪਰੀਮ ਨੇ ਲਿਆ ਐਕਸ਼ਨ……………….

ਕੁੱਝ ਦਿਨ ਪਹਿਲਾਂ ਸਭ ਕੁੱਝ ਠੀਕ ਸੀ, ਇਸ ਤਰਾਂ ਦੇ ਪ੍ਰੇਮ ਸੰਬੰਧਾਂ ਅਤੇ ਫਿਰ ਵਿਵਾਹਿਕ ਸੰਬੰਧਾਂ ਨੂੰ ਸਮਾਜਿਕ ਮਾਨਵਤਾ ਮਿਲ ਗਈ ਸੀ |ਅਚਾਨਕ ਤੋਂ ਕੁੱਝ ਉਨਮਾਦੀ ਸੰਗਠਨਾਂ ਦਾ ਉਭਾਰ ਹੋਇਆ ਅਤੇ ਅਜਿਹੇ ਕਿਸੇ ਵੀ ਵਿਆਹ ਦੀ ਸੂਚਨਾ ਮਿਲਣ ਤੇ ਹੰਗਾਮਾਂ ਕਰਨਾ ਸ਼ੁਰੂ ਕਰ ਦਿੱਤਾ ਜਦਕਿ ਅਜਿਹੇ ਵਿਆਹ-ਸ਼ਾਦੀਆਂ ਵਿਚ ਦੋਨਾਂ ਪਾਸਿਆਂ ਦਾ ਪੂਰਾ ਪਰਿਵਾਰ ਮੌਜੂਦ ਹੁੰਦਾ ਹੈ |ਇਸ ਤੋਂ ਇਲਾਵਾ ਕਈ ਇਲਾਕਿਆਂ ਵਿਚ ਅਜਿਹੇ ਮਾਮਲੇ ਜਿੰਨਾਂ ਵਿਚ ਪੰਚਾਇਤਾਂ ਬਿਨਾਂ ਗੱਲ ਤੋਂ ਦਖਲ ਦਿੰਦੀਆਂ ਹਨ ਸਨ ਅਤੇ ਪ੍ਰੇਮੀ ਜੋੜਿਆਂ ਨੂੰ ਅਲੱਗ ਕਰਨ ਦਾ ਫੁਰਮਾਨ ਜਾਰੀ ਕਰ ਦਿੰਦੇ ਸਨ |ਅਜਿਹੇ ਮਾਮਲਿਆਂ ਤੇ ਸੁਪਰੀਮ ਕੋਰਟ ਨੇ ਫੈਸਲਾ ਲਿਆ ਹੈ, ਕੋਰਟ ਨੇ ਕਿਹਾ ਹੈ ਦੋ ਬਾਲਗਾਂ ਨੂੰ ਆਪਣਾ ਜੀਵਨਸਾਥੀ ਚੁਣਨ ਦੀ ਪੂਰੀ ਅਜਾਦੀ ਹੈ |ਇਸ ਵਿਚ ਕੋਈ ਵੀ ਤੀਸਰਾ ਦਖਲ ਨਹੀਂ ਦੇ ਸਕਦਾ |

2. ਸਰਕਾਰ ਦਵੇ ਪ੍ਰੇਮੀ ਜੋੜਿਆਂ ਨੂੰ ਸਰੁੱਖਿਆ……………..

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਆਹ ਕਰਨ ਵਾਲੇ ਜੋੜੇ-ਸਮਾਜ ਨੂੰ ਪ੍ਰਗਤੀਸ਼ੀਲ ਬਣਾ ਰਹੇ ਹਨ |ਉਹਨਾਂ ਦੀ ਸਰੁੱਖਿਆ ਦੀ ਜਿੰਮੇਵਾਰੀ ਰਾਜ ਸਰਕਾਰ ਅਤੇ ਜਿਲਾ ਪ੍ਰਸਾਸ਼ਨ ਦੀ ਹੈ |ਕੋਰਟ ਨੇ ਕਿਹਾ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਵਿਆਹ ਠੀਕ ਹੈ ਜਾਂ ਬੁਰਾ ਪਰ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਜੇਕਰ ਦੋ ਲੋਕ ਆਪਣੀ ਖੁਦ ਦੀ ਮਰਜੀ ਨਾਲ ਵਿਆਹ ਕਰ ਰਹੇ ਹਨ ਤਾਂ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ |

 

About admin

Check Also

3000 ਕਰੋੜ ਦੀ ਸੰਪਤੀ ਦਾ ਮਾਲਿਕ ਹੈ ਬਾਲੀਵੁੱਡ ਦਾ ਇਹ ਸਪੁਰਸਟਾਰ

ਭਾਰਤੀ ਸਿਨੇਮੇ ਵਿਚ ਬਹੁਤ ਸਾਰੇ ਸਿਤਾਰੇ ਹਨ ਜਿੰਨਾਂ ਨੇ ਆਪਣੀ ਮਿਹਨਤ ਅਤੇ ਚੰਗੇ ਅਦਾਕਾਰੀ ਦੇ …

Leave a Reply

Your email address will not be published. Required fields are marked *