ਕੈਲੇਫੋਰਨੀਆਂ ਵਿੱਚ ਜੰਗਲ਼ੀ ਅੱਗ ਦੀ ਤਬਾਹੀ…! ਕਿਰਪਾ ਕਰਕੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

158

ਕੈਲੈਫੋਰਨੀਆਂ ਵਿੱਚ ਇਸ ਸਮੇਂ ਤਿੰਨ ਵੱਡੀਆਂ ਜੰਗਲ਼ੀ ਅੱਗਾ ਨੇ ਤਬਾਹੀ ਮਚਾਈ ਹੋਈ ਹੈ। ਕੈਲੇਫੋਰਨੀਆਂ ਫ਼ਾਇਰ ਡਿਪਾਰਟਮੈਂਟ ਅਨੁਸਾਰ ਇਹ ਅੱਗ ਕੈਲੇਫੋਰਨੀਆਂ ਦੀ ਹਿਸਟਰੀ ਦੀ ਸਭ ਤੋਂ ਭਿਆਨਕ ਅੱਗ ਹੋ ਨਿਬੜੀ। ਹੁਣ ਤੱਕ ਕੁਲ 50 ਬੰਦੇ ਇਸ ਭਿਆਨਕ ਅਗਨੀਕਾਂਡ ਦੀ ਭੇਂਟ ਚੜ ਚੁੱਕੇ ਨੇ। ਤਿੰਨ ਅੱਗਾਂ ਵਿੱਚੋਂ ਸਭ ਤੋਂ ਵੱਧ ਨੁਕਸਾਨ ਨੌਰਥ ਕੈਲੇਫੋਰਨੀਆਂ ਦੀ ਬਿਊਟ ਕਾਉਂਟੀ ਜਿਹੜੀ ਕਿ ਯੂਬਾ ਸਿਟੀ ਦੇ ਲਾਗਲੇ ਏਰੀਏ ਵਿੱਚ ਪੈਂਦੀ ਹੈ, ਉੱਥੇ ਹੋਇਆ ਹੈ। ਬਾਕੀ ਦੋ ਵੱਡੀ ਪੱਧਰ ਦੀਆਂ ਅੱਗਾਂ ਸਾਊਥ ਕੈਲੇਫੋਰਨੀਆਂ ਜਾਣੀ ਲਾਸ-ਏਜਲਸ ਏਰੀਏ ਵਿੱਚ ਲੱਗੀਆ ਹੋਈਆ ਨੇ। ਹੁਣ ਤੱਕ ਦੇ ਅੱਗ ਦੇ ਨੁਕਸਾਨ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ…


ਕੈਂਪ ਫ਼ਾਇਰ (Camp Fire)
• ਜਗ੍ਹਾ- ਬਿਊਟ ਕਾਉਂਟੀ (Butte County)
• 130,000 ਏਕੜ ਸੜਕੇ ਸਵਾਹ ਹੋਏ
• ਹਾਲੇ ਤੱਕ 35% ਅੱਗ ਤੇ ਕਾਬੂ ਪਾਇਆ ਗਿਆ ਹੈ।
• 48 ਬੰਦੇ ਮਰ ਚੁੱਕੇ ਹਨ, 3 ਫਾਇਰ ਕਰਮੀਂ ਵੀ ਜ਼ਖ਼ਮੀਂ ਹੋਏ ਨੇ..!
• 8,817 ਢਾਂਚੇ ਸੜਕੇ ਤਬਾਹ, ਜਿੰਨਾ ਵਿੱਚੋਂ 7,600 ਘਰ ਹਨ।


ਵੂਲਸੀ ਫਾਇਰ (Woolsey Fire)
• ਸਥਾਨ- ਲਾਸ-ਏਜਲਸ ਕਾਉਂਟੀ (Los Angeles County)
• 97,620 ਏਕੜ ਸੜਕੇ ਸਵਾਹ
• 47% ਅੱਗ ਤੱਕ ਕਾਬੂ ਪਾਇਆ ਜਾ ਚੱਕਿਆ
• 2 ਮੌਤਾਂ , 3 ਫਾਇਰ ਕਰਮੀਂ ਜ਼ਖ਼ਮੀਂ
• 4350 ਢਾਚੇ ਸੜਕੇ ਸਵਾਹ 57,000 ਘਰ ਖ਼ਤਰੇ ਵਿੱਚ..!


ਹਿੱਲ ਫਾਇਰ (Hill Fire)
• ਸਥਾਨ – ਵਿੰਨਟਿਊਰਾ ਕਾਉਂਟੀ (Ventura County)
• 4,531 ਏਕੜ ਸੜਕੇ ਸਵਾਹ
• 94% ਅੱਗ ਤੇ ਪਾਇਆ ਜਾ ਚੁਕਿਆ, ਹਾਲੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ।
ਜਿਹੜੇ ਸੱਜਣ ਇਸ ਟਰੈਜਿੱਕ ਅੱਗ ਵਿੱਚ ਆਪਣੇ ਨੇੜਲਿਆ ਨੂੰ ਖੋ ਬੈਠੇ ਜਾ ਘਰੋ ਬੇਘਰ ਹੋ ਗਏ, ਆਓ ਆਪਾਂ ਸਾਰੇ ਪੀੜਤਾਂ ਲਈ ਰਲਕੇ ਅਰਦਾਸ ਕਰੀਏ

 

ਕਿਰਪਾ ਕਰਕੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

LEAVE A REPLY

Please enter your comment!
Please enter your name here