ਜੇਕਰ ਤੁਹਾਡੇ ਬੱਚੇ ਵੀ ਖੇਡਦੇ ਹਨ ਸਮਾਰਟਫ਼ੋਨ ਨਾਲ ਤਾਂ ਹੋ ਸਕਦੀਆਂ ਹਨ ਇਹ 4 ਵੱਡੀਆਂ ਸਮੱਸਿਆਵਾਂ

297

ਬੱਚਿਆਂ ਵਿਚ ਮੋਬਾਇਲ ਫੋਨ ਦੀ ਲਤ ਦੇ ਖਤਰੇ ਤੇ ਕਾਫੀ ਸਮੇਂ ਤੋਂ ਬਹਿਸ ਚੱਲ ਰਹੀ ਹੈ |ਮਨੋਰੰਜਨ ਉਪਲਬਧ ਕਰਾਉਣ ਤੋਂ ਲੈ ਕੇ ਰਸਤਾ ਦੱਸਣ ਅਤੇ ਅਨੇਕਾਂ ਸਭ ਪ੍ਰਕਾਰ ਦੇ ਕੰਮਾਂ ਵਿਚ ਆਉਣ ਵਾਲਾ ਮੋਬਾਇਲ ਫੋਨ ਅੱਜ ਸਾਡੇ ਜੀਵਨ ਵਿਚ ਕੇਂਦਰੀ ਭੂਮਿਕਾ ਅਦਾ ਕਰ ਰਿਹਾ ਹੈ |ਬੇਸ਼ੱਕ ਇਹ ਹਰ ਵਰਗ ਦੇ ਲੋਕਾਂ ਦੇ ਲਈ ਜਰੂਰੀ ਡਿਵਾਇਸ ਬਣ ਗਿਆ ਹੈ |ਜੇਬ ਵਿਚ ਸਮਾ ਜਾਣ ਵਾਲੇ ਇਸ ਮੋਬਾਇਲ ਫੋਨ ਵਿਚ ਜਾਣਕਾਰੀ ਦਾ ਭੰਡਾਰ ਭਰਿਆ ਹੈ ਪਰ ਠੀਕ ਇਸ ਦੇ ਨਾਲ ਹੀ ਇਹ ਸਾਡੀ ਮਾਨਸਿਕ ਅਤੇ ਸਰੀਰ ਸਥਿਤੀ ਨੂੰ ਵੀ ਬਹੁਤ ਹੱਦ ਤੱਕ ਪ੍ਰਭਾਵਿਤ ਕਰ ਰਿਹਾ ਹੈ |ਜਾਹਿਰ ਹੈ ਇੰਟਰਨੈੱਟ ਅਤੇ ਮੋਬਾਇਲ ਵਿਚ ਸੂਚਨਾਵਾਂ ਅਤੇ ਜਾਨਕਾਰੀਆਂ ਦਾ ਵੱਡਾ ਸੰਗ੍ਰਹ ਹੈ |ਇਹਨਾਂ ਸੂਚਨਾਵਾਂ ਅਤੇ ਜਾਣਕਾਰੀਆਂ ਨਾਲ ਜੁੜੇ ਰਹਿਣ ਦੀ ਸਾਡੀ ਚਾਹਤ ਨੇ ਸਾਡੀ ਮਾਨਸਿਕ ਸਥਿਤੀ ਨੂੰ ਉਸ ਸਤਰ ਤੱਕ ਪਹੁੰਚਾ ਦਿੱਤਾ ਹੈ ਜਿੱਥੇ ਇਸ ਖਤਰੇ ਨੂੰ ਅਣਗਹਲੀ ਨਹੀਂ ਕੀਤੀ ਜਾ ਸਕਦੀ |ਆਧੁਨਿਕਤਾ ਨੇ ਸਾਨੂੰ ਚਾਰੋਂ ਪਾਸਿਆਂ ਤੋਂ ਘੇਰ ਰੱਖਿਆ ਹੈ ਪਰ ਇਹ ਖਤਰਨਾਕ ਸਾਬਤ ਹੋ ਰਿਹਾ ਹੈ |ਇਸਦਾ ਅਸਰ ਸਰੀਰ ਦੇ ਨਾਲ-ਨਾਲ ਮਾਨਸਿਕ ਵਿਕਾਸ ਦੇ ਸਤਰ ਤੇ ਵੀ ਹੋ ਰਿਹਾ ਹੈ |ਸਮਾਰਟਫ਼ੋਨ ਦੇ ਆਉਣ ਨਾਲ ਅੱਜ-ਕੱਲ ਬਹੁਤ ਬੱਚੇ ਇਸਦੇ ਸ਼ਿਕਾਰ ਹੋ ਰਹੇ ਹਨ |ਨਵੀਂ ਤਕਨੀਕ ਨੇ ਜੀਵਨ ਆਸਾਨ ਜਰੂਰ ਬਣਾ ਦਿੱਤਾ ਹੈ ਪਰ ਇਹ ਬੱਚਿਆਂ ਦੇ ਲਈ ਖਤਰਨਾਕ ਵੀ ਬਣ ਰਿਹਾ ਹੈ |ਤਾਂ ਆਓ ਜਾਣਦੇ ਹਾਂ ਕਿ ਮੋਬਾਇਲ ਫੋਨ ਦੀ ਲਤ ਨਾਲ ਬੱਚਿਆਂ ਵਿਚ ਕਿਹੜੇ-ਕਿਹੜੇ ਬੁਰੇ ਲੱਛਣ ਦੇਖਣ ਨੂੰ ਮਿਲਦੇ ਹਨ ਅਤੇ ਉਸਦੇ ਸੁਧਾਰਨ ਦੇ ਕੀ-ਕੀ ਉਪਾਅ ਹਨ….

ਦਿਮਾਗੀ ਬੁੱਧੀ ਤੇ ਅਸਰ – ਮੋਬਾਇਲ ਫੋਨ ਦੇ ਜ਼ਿਆਦਾ ਪ੍ਰਯੋਗ ਨਾਲ ਬੱਚੇ ਆਪਣੇ ਬੁੱਧੀ ਦਾ ਘੱਟ ਪ੍ਰਯੋਗ ਕਰਨ ਲੱਗਦੇ ਹਨ ਜਦਕਿ ਉਹਨਾਂ ਦਾ ਧਿਆਨ ਸਮਾਰਟਫ਼ੋਨ ਉੱਪਰ ਜ਼ਿਆਦਾ ਵੱਧ ਜਾਂਦਾ ਹੈ ਅਤੇ ਸਮਾਰਟਫ਼ੋਨ ਉਹਨਾਂ ਦੀ ਸੋਚ ਦੇ ਮੁਤਾਬਿਕ ਉਹਨਾਂ ਨੂੰ ਸਾਰੀਆਂ ਜਾਨਕਾਰੀਆਂ ਅਤੇ ਸੁਵਿਧਾਵਾਂ ਉਪਲਬਧ ਕਰਵਾਉਂਦਾ ਹੈ |ਜੇਕਰ ਤੁਹਾਡਾ ਬੱਚਾ ਵੀ ਸਮਾਰਟਫ਼ੋਨ ਜਾਂ ਟੈਬਲੇਟ ਵਿਚ ਜ਼ਿਆਦਾ ਸਮਾਂ ਬਿਤਾਉਂਦਾ ਹੈ ਤਾਂ ਉਸਨੂੰ ਅਜਿਹਾ ਕਰਨ ਤੋਂ ਰੋਕੋ ਕਿਉਂਕਿ ਇਹ ਉਸਦੇ ਮਾਨਸਿਕ ਵਿਕਾਸ ਦੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ |ਘਰ ਵਿਚ ਜੇਰਕ ਬੱਚੇ ਰੋਜਾਨਾਂ 4-5 ਘੰਟੇ ਮੋਬਾਇਲ ਫੋਨ ਤੇ ਗੇਮ ਖੇਡਣਾ ਜਾਂ ਹੋਰ ਗਤੀਵਿਧੀਆਂ ਵਿਚ ਵਿਅਸਥ ਰਹਿੰਦੇ ਹਨ ਤਾਂ ਉਹਨਾਂ ਨੂੰ ਘਰ ਵਿਚ ਕੋਈ ਹੋਰ ਕੰਮ ਕਰਨ ਨੂੰ ਦਵੋ ਤਾਂ ਕਿ ਉਹਨਾਂ ਨੂੰ ਜਿੰਮੇਵਾਰੀ ਦਾ ਅਹਿਸਾਸ ਹੋਵੇ ਅਤੇ ਉਹ ਆਪਣੀ ਦਿਮਾਗੀ ਬੁੱਧੀ ਤੋਂ ਕੰਮ ਲੈਣ ਅਤੇ ਉਹਨਾਂ ਦਾ ਦਿਮਾਗੀ ਵਿਕਾਸ ਹੋਵੇ |

ਸਮਾਜਿਕਤਾ ਵਿਚ ਕਮੀ – ਬੱਚੇ ਅੱਜ-ਕੱਲ ਅਕਸਰ ਇਕੱਲੇ ਮੋਬਾਇਲ ਫ਼ੋਨ ਤੇ ਜ਼ਿਆਦਾ ਸਮਾਂ ਬਿਤਾਉਣਾ ਪਸੰਦ ਕਰਦੇ ਹਨ |ਇਸ ਵਜਾ ਨਾਲ ਉਹ ਬਾਹਰੀ ਵਿਅਕਤੀ ਜਾਂ ਘਰ ਪਰਿਵਾਰ ਦੇ ਵੱਡੇ ਬਜੁਰਗਾਂ ਨਾਲ ਘੱਟ ਮਿਲਦੇ ਹਨ |ਨਤੀਜਾ ਆਉਂਦਾ ਹੈ ਕਿ ਉਹ ਸਮਾਜ ਦੀਆਂ ਕੁੱਝ ਮੁਲ ਗੱਲਾਂ ਨੂੰ ਵੀ ਜਾਣਨ ਤੋਂ ਰਹਿ ਜਾਂਦੇ ਹਨ |ਇੱਕ ਚੰਗਾ ਨਾਗਰਿਕ ਬਣਨ ਦੇ ਲਈ ਬੱਚਿਆਂ ਦਾ ਸਮਾਜਿਕ ਮੇਲ ਮਿਲਾਪ ਹੋਣਾ ਬਹੁਤ ਹੀ ਜਰੂਰੀ ਹੈ ਮਤਲਬ ਗੱਲ ਨੂੰ ਨਿਸ਼ਚਿਤ ਰੂਪ ਨਾਲ ਕਿਹਾ ਜਾ ਸਕਦਾ ਹੈ ਕਿ ਮੋਬਾਇਲ ਫੋਨ ਨੇ ਉਹਨਾਂ ਨੂੰ ਇਕੱਲੇਪਣ ਦਾ ਭਾਵ ਦਿੱਤਾ ਹੈ |ਜੇਕਰ ਤੁਹਾਡੇ ਬੱਚੇ ਵੀ ਕਿਸੇ ਨਾਲ ਮਿਲਣਾ ਪਸੰਦ ਨਹੀਂ ਕਰਦੇ ਤਾਂ ਉਹਨਾਂ ਨੂੰ ਮੋਬਾਇਲ ਤੋਂ ਦੂਰ ਰੱਖੋ ਅਤੇ ਆਪਣੇ ਨਾਲ ਮੇਲ-ਮਿਲਾਪ ਵਧਾਓ ਅਤੇ ਸਮਾਜ ਦੇ ਬਾਰੇ ਗੱਲਾਂ ਸਿਖਾਓ |ਰੋਜਾਨਾਂ ਤੁਸੀਂ ਉਹਨਾਂ ਦੇ ਨਾਲ ਕੁੱਝ ਰੋਚਕ ਖੇਡ-ਖੇਡੋ ਜਿਸ ਨਾਲ ਉਹ ਮੋਬਾਇਲ ਫ਼ੋਨ ਤੋਂ ਦੂਰ ਰਹਿਣਗੇ |

ਮਾਨਸਿਕ ਵਿਕਾਸ ਹੁੰਦਾ ਹੈ ਪ੍ਰਭਾਵਿਤ – ਅਕਸਰ ਦੇਖਿਆ ਗਿਆ ਹੈ ਕਿ ਛੋਟੇ ਬੱਚੇ ਦੇ ਮਾਤਾ-ਪਿਤਾ ਮਾਨ ਮਹਿਸੂਸ ਕਰਦੇ ਹਨ ਕਿ ਉਹਨਾਂ ਦਾ ਬੱਚਾ ਆਪਣੇ ਆਪ ਹੀ ਮੋਬਾਇਲ ਵਿਚ Youtube ਜਾਂ ਕੈਮਰਾ ਚਲਾ ਲੈਂਦਾ ਹੈ ਪਰ ਅਸਰ ਵਿਚ ਇਹ ਮਾਨ ਵਾਲੀ ਗੱਲ ਨਹੀਂ ਹੈ ਬਲਕਿ ਇਸਨੂੰ ਇੱਕ ਸਮੱਸਿਆ ਦੇ ਤੌਰ ਤੇ ਵੀ ਦੇਖਿਆ ਜਾ ਸਕਦਾ ਹੈ |ਜਿਆਦਾ ਸਮੇਂ ਤੱਕ ਮੋਬਾਇਲ ਚਲਾਉਣਾ ਤੁਹਾਡੇ ਬੱਚਿਆਂ ਦੇ ਮਾਨਸਿਕ ਵਿਕਾਸ ਨੂੰ ਰੋਕ ਸਕਦਾ ਹੈ |ਬੱਚੇ ਮੋਬਾਇਲ ਵਿਚ ਕੁੱਝ ਗਲਤ ਚੀਜਾਂ ਦੇ ਸ਼ਿਕਾਰ ਹੋ ਜਾਣਗੇ ਅਤੇ ਇਹ ਖਤਰਨਾਕ ਸਥਿਤੀ ਬਣ ਸਕਦੀ ਹੈ |

LEAVE A REPLY

Please enter your comment!
Please enter your name here