ਦੁਨੀਆਂ ਕਿੰਨੀ ਗਿਰ ਗਈ ਪਖੰਡੀਆਂ ਮਗਰ ਲੱਗਕੇ ਆਪਣੀਆਂ ਮਨੋਕਾਮਨਾਂ ਪੂਰੀਆਂ ਕਰਨ ਲਈ ਆਹ ਘਟੀਆਂ ਹਰਕਤਾਂ ਕਰਨਗੇ!

126

ਦੇਖ ਲਓ ਦੁਨੀਆਂ ਕਿੰਨੀ ਗਿਰ ਗਈ ਪਖੰਡੀਆਂ ਮਗਰ ਲੱਗਕੇ ਆਪਣੀਆਂ ਮਨੋਕਾਮਨਾਂ ਪੂਰੀਆਂ ਕਰਨ ਲਈ ਆ ਨਿਰਦੋਸ਼ ਪੰਛੀਆਂ ਨੂੰ ਵੀ ਨਹੀਂ ਬਖਸ਼ਦੇ ਸਾਡੇ ਦੇਸ਼ ਪਖੰਡੀਆਂ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੀ ਸੋਚ ਖਤਮ ਕਰ ਦਿੱਤੀ ਹੈ।ਦਿੱਲੀ ਪੁਲਿਸ ਨੇ ਸੁਲਤਾਨਪੁਰੀ ਇਲਾਕੇ ਤੋਂ 40 ਸਾਲਾਂ ਦੇ ਟਰੱਕ ਡਰਾਈਵਰ ਨੂੰ ਜਾਦੂ-ਟੂਣਾ ਕਰਨ ਲਈ ਉੱਲੂ ਦੀ ਬਲੀ ਦੇਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਟਰੱਕ ਡਰਾਈਵਰ ਨੇ ਮਹਿਲਾ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਉੱਲੂ ਦੀ ਬਲੀ ਦੇ ਦਿੱਤੀ। ਪਸ਼ੂ ਭਲਾਈ ਤੋਂ ਬੋਰਡ ਤੋਂ ਮਿਲੀ ਜਾਣਕਾਰੀ ਮਗਰੋਂ ਪੁਲਿਸ ਨੇ ਛਾਪਾ ਮਾਰ ਕੇ ਪਸ਼ੂ ਕਰੂਰਤਾ ਤੇ ਕਤਲ ਦੇ ਮਾਮਲੇ ਤਹਿਤ ਕਨ੍ਹੱਈਆ ਨਾਂ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਘਰੋਂ ਕੂਲਰ ਵਿੱਚੋਂ ਮ੍ਰਿਤਕ ਉੱਲੂ ਬਰਾਮਦ ਕੀਤਾ ਗਿਆ ਹੈ।ਮੁਲਜ਼ਮ ਕਨ੍ਹੱਈਆ ਨੇ ਦੱਸਿਆ ਕਿ ਉਹ ਇੱਕ ਲੜਕੀ ਨੂੰ ਪਸੰਦ ਕਰਦਾ ਹੈ ਤੇ ਉਸ ਨੂੰ ਆਕਰਸ਼ਿਤ ਕਰਨਾ ਚਾਹੁੰਦਾ ਸੀ। ਉਸ ਨੂੰ ਪਤਾ ਚੱਲਿਆ ਸੀ ਕਿ ਉੱਲੂ ਦੀ ਬਲੀ ਦੇਣ ਨਾਲ ਉਸ ਨੂੰ ਲੜਕੀ ਆਪਣੇ ਵੱਸ ਵਿੱਚ ਕਰਨ ’ਚ ਸਫਲਤਾ ਮਿਲੇਗੀ। ਇਸ ਬਾਰੇ ਉਸ ਨੂੰ ਯੂਟਿਊਬ ’ਤੇ ਵੇਖੀ ਵੀਡੀਓ ਤੋਂ ਪਤਾ ਚੱਲਿਆ ਸੀ। ਉਸ ਨੇ ਦੱਸਿਆ ਕਿ ਉਸ ਨੇ ਦੀਵਾਲੀ ਦੀ ਰਾਤ ਉੱਲੂ ਦੀ ਬਲੀ ਦਿੱਤੀ ਸੀ। ਇਸ ਤੋਂ ਅਗਲੇ ਹੀ ਦਿਨ ਉਸ ਦੇ ਪਿਤਾ ਦਾ ਮੌਤ ਹੋ ਗਈ, ਪਰ ਉਸ ਤੋਂ ਬਾਅਦ ਵੀ ਉਹ ਤੰਤਰ-ਮੰਤਰ ਕਰਦਾ ਰਿਹਾ।ਪਹਿਲਾਂ ਤੋਂ ਹੀ ਵਿਆਹਿਆ ਹੈ ਮੁਲਜ਼ਮਇਸ ਮਾਮਲੇ ਸਬੰਧੀ ਪੁਲਿਸ ਦੇ ਸੀਨੀਅਰ ਅਫ਼ਸਰ ਨੇ ਦੱਸਿਆ ਕਿ ਮੁਲਜ਼ਮ ਕਨ੍ਹੱਈਆ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ।

ਫਿਰ ਵੀ ਉਹ ਕਿਸੇ ਹੋਰ ਲੜਕੀ ਨੂੰ ਤੰਤਰ-ਮੰਤਰ ਜ਼ਰੀਏ ਆਪਣੇ ਵੱਸ ’ਚ ਕਰਨਾ ਚਾਹੁੰਦਾ ਸੀ। ਉਸ ਦੇ ਗਵਾਂਢੀਆਂ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ।ਉੱਲੂ ਦਾ ਪੋਸਟ ਮਾਰਟਮ ਉੱਲੂ ਦੇ ਪੋਸਟ ਮਾਰਟਮ ਤੋਂ ਪਤਾ ਲੱਗਾ ਹੈ ਕਿ ਕਈ ਪੰਚਰ ਜ਼ਖ਼ਮਾਂ ਕਰਕੇ ਉਸ ਦੀ ਮੌਤ ਹੋਈ। ਪਹਿਲਾਂ ਉਸ ਦੇ ਪੰਜਿਆਂ ਨੂੰ ਚਾਕੂ ਨਾਲ ਕੱਟਿਆ ਗਿਆ। ਇਸ ਤੋਂ ਬਾਅਦ ਉਸ ਦੇ ਫੇਫੜਿਆਂ ਤੇ ਹੋਰ ਥਾਈਂ ਛੇਕ ਕੀਤੇ ਗਏ। ਮੁਲਜ਼ਮ ਨੇ ਕਿਹਾ ਹੈ ਕਿ ਉਸ ਨੂੰ ਉੱਲੂ ਪਹਿਲਾਂ ਤੋਂ ਹੀ ਜ਼ਖ਼ਮੀ ਹਾਲਤ ਵਿੱਚ ਮਿਲਿਆ ਸੀ, ਪਰ ਪੋਸਟ ਮਾਰਟਮ ਦੀ ਰਿਪੋਰਟ ਵਿੱਚ ਪਤਾ ਲੱਗਾ ਹੈ ਕਿ ਉੱਲੂ ਨੂੰ ਉਹੀ ਜ਼ਖ਼ਮ ਆਏ ਸੀ ਜੋ ਕਨ੍ਹੱਈਆ ਨੇ ਟੂਣੇ ਵੇਲੇ ਉਸ ਨੂੰ ਦਿੱਤੇ ਸੀ।ਅਜਿਹੇ ਜਾਨਵਰਾਂ, ਪਸ਼ੂਆਂ ਦੀ ਪੂਜਾ ਲਈ ਬਣੇ ਮਨਘੜਤ ਸਥਾਨ,ਜਿੱਥੇ ਅੰਧਵਿਸ਼ਵਾਸੀ ਲੋਕਾਂ ਅਤੇ ਆਪਣੀ ਰੋਟੀ ਰੋਜੀ ਵਾਸਤੇ ਪਸ਼ੂ, ਪੰਛੀਆਂ ਦੀ ਬਲੀ ਦਿੱਤੀ ਜਾਂਦੀ ਹੈ, ਬਹੁਤ ਹੀ ਸ਼ਰਮਨਾਕ ਅਤੇ ਨਿੰਦਣਯੋਗ ਹੈ ।ਭੇਡ ਕਿਸੇ ਵੀ ਤਰ੍ਹਾਂ ਗਊ ਨਾਲੋਂ ਘੱਟ ਨਹੀਂ ,ਕਿਉਂ ਕਿ ਜੇ ਗਊ ਮਿੱਠਾ ਦੁੱਧ ਦਿੰਦੀ ਹੈ ਤਾਂ ਭੇਡ ਠੰਢ ਨਾਲ ਮਰ ਰਹੇ ਲੋਕਾਂ ਨੂੰ ਉੱਨ ਦੇ ਬਣੇ ਗਰਮ ਕੱਪੜੇ ਦੇ ਕੇ ਉਸ ਦੀ ਜਾਨ ਬਚਾਉਂਦੀ ਹੈ । ਇਸ ਤੇ ਗੌਰ ਕਰ ਕੇ ਅਜਿਹੇ ਪਾਖੰਡ ਨੂੰ ਰੋਕਣਾ ਚਾਹੀਦਾ ਹੈ।

LEAVE A REPLY

Please enter your comment!
Please enter your name here