ਘਰੇ ਤਿਆਰ ਕਰੋ ਪਸ਼ੂਆਂ ਲਈ ਦਲੀਆ, ਆਸਾਨੀ ਨਾਲ ਇੰਨਾ ਵਧ ਜਾਵੇਗਾ ਦੁੱਧ ,ਪੂਰੀ ਜਾਣਕਾਰੀ ਲਈ ਫੋਟੋ ਤੇ ਕਲਿੱਕ ਕਰੋ

339

ਵੀਰੋ ਅੱਜ ਅਸੀਂ ਤੁਹਾਨੂੰ ਘਰੇ ਪਸ਼ੂਆਂ ਲਈ ਦਲੀਆਂ ਬਣਾਉਣਾ ਸਿਖਾ ਰਹੇ ਹਾਂ, ਇਸ ਦਲੀਏ ਨਾਲ ਪਸ਼ੂਆਂ ਦਾ ਦੁੱਧ ਬਹੁਤ ਹੀ ਅਸਲੀ ਨਾਲ ਵਧ ਜਾਂਦਾ ਹੈ | ਇਹ ਦਲੀਆ ਕੋਈ ਮਹਿੰਗਾ ਨਹੀਂ ਹੈ ਬਲਕਿ ਬਹੁਤ ਹੀ ਸਸਤੇ ਤਰੀਕੇ ਨਾਲ ਇਸ ਨੂੰ ਤਿਆਰ ਕੀਤਾ ਜਾ ਸਕਦਾ ਹੈ | ਪਰ ਤੁਹਾਨੂੰ ਕੁੱਝ ਗੱਲਾਂ ਦਾ ਬਹੁਤ ਹੀ ਧਿਆਨ ਰੱਖਣਾ ਪਵੇਗਾ, ਇੱਕ ਤਾਂ ਇਸ ਦਲੀਏ ਨੂੰ ਬਣਾਉਣ ਦਾ ਤਰੀਕਾ ਤੇ ਦੂਜਾ ਇਸ ਦਲੀਏ ਨੂੰ ਪਸ਼ੂਆਂ ਨੂੰ ਦੇਣ ਦੀ ਸਹੀ ਰੁੱਤ

ਦਲੀਆ ਬਣਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਚਾਹੀਦਾ ਹੈ ਗੇਹੂੰ ਦਾ ਦਲੀਆ, ਗੇਹੂੰ ਦੇ ਦਲੀਏ ਵਿੱਚ ਤੁਸੀਂ ਮੱਕੀ ਜਾਂ ਚੀਜ ਦਾ ਵੀ ਲਈ ਸਕਦੇ ਹੋ, ਗਰਮੀਆਂ ਵਿੱਚ ਗੇਹੂੰ ਦਾ ਦਲੀਆ ਸਭ ਤੋਂ ਵਧੀਆ ਰਹਿੰਦਾ ਹੈ, ਅਤੇ ਨਾਲ ਨਾਲ ਤੁਹਾਨੂੰ ਚਾਹੀਦਾ ਹੈ ਤਾਰਾ ਮੀਰਾ, ਤਾਰਾ ਮੀਰਾ ਇਸ ਦਲੀਏ ਵਿੱਚ ਮਿਲਕੇ ਬੜਾ ਵਧੀਆ ਯੋਗਦਾਨ ਪਾਉਂਦਾ ਹੈ ਵੈਸੇ ਤਾਂ ਤੁਹਾਨੂੰ ਤਾਰਾ ਮੀਰਾ ਬੜੀ ਹੀ ਆਸਾਨੀ ਨਾਲ ਮਿਲ ਜਾਵੇਗਾ ਪਰ ਜੇਕਰ ਨਹੀਂ ਵੀ ਮਿਲਦਾ ਹੈ ਤਾਂ ਕੋਈ ਗੱਲ ਨਹੀਂ ਹੈ |

ਇਸ ਤੋਂ ਬਾਅਦ ਵਾਰੀ ਆਉਂਦੀ ਹੈ ਛੱਕਰ ਦੀ ਤੁਸੀਂ ਗੁੜ ਦਾ ਵੀ ਇਸਤੇਮਾਲ ਕਰ ਸਕਦੇ ਹੋ, ਪਰ ਗਰਮੀਆਂ ਵਿੱਚ ਗੁੜ ਸਭ ਤੋਂ ਵਧੀਆ ਰਹਿੰਦਾ ਹੈ | ਕਿਸਾਨ ਵੀਰ ਇਸ ਦਲੀਏ ਵਿੱਚ ਕੈਲਸ਼ੀਅਮ ਦਾ ਵੀ ਇਸਤੇਮਾਲ ਕਰ ਸਕਦੇ ਨੇ …,,ਇਸ ਦਲੀਏ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਤੁਸੀਂ ਲੈਣਾ ਹੈ ਗੇਹੂੰ, ਗੇਹੂੰ ਵਿੱਚ ਪਾਣੀ ਪਾਕੇ ਇਸ ਨੂੰ ਤੁਸੀਂ ਅੱਗ ਉੱਪਰ ਉਬਾਲ ਲੈਣਾ ਹੈ ਫੇਰ ਇਸ ਵਿੱਚ ਪਾਉਣੀ ਹੈ ਛੱਕਰ, ਫੇਰ ਇਸ ਵਿੱਚ ਪਾਉਣਾ ਹੈ

ਸਰੋਂ ਦਾ ਤੇਲ ਜੋ ਕੇ ਤੁਸੀਂ 100 ਗ੍ਰਾਮ ਦੇ ਆਸ ਪਾਸ ਪਾਉਣਾ ਪਰ ਆਪਣੇ ਪਸ਼ੂ ਦੇ ਹਿਸਾਬ ਨਾਲ ਜੇਕਰ ਪਸ਼ੂ ਵੱਡਾ ਹੈ ਤਾਂ ਤੁਸੀਂ ਇਸ ਨੂੰ ਵੱਧ ਵੀ ਪਾ ਸਕਦੇ ਹੋ, ਇਸ ਤੋਂ ਬਾਅਦ ਤੁਸੀਂ ਤਾਰਾ ਮੀਰਾ ਵੀ ਇਸ ਵਿੱਚ ਪਾਉਣਾ ਜੋ ਕੇ 50 ਗ੍ਰਾਮ ਦੇ ਆਸ ਪਾਸ ਹੋਣਾ ਚਾਹੀਦਾ ਹੈ ਤੁਸੀਂ ਚਾਹੋ ਤਾਂ ਤਾਰਾ ਮੀਰਾ ਜਿਆਦਾ ਵੀ ਪਾ ਸਕਦੇ ਹੋ ਤਾਰਾ ਮੀਰਾ ਪਸ਼ੂਆਂ ਲਈ ਚੰਗਾ ਹੀ ਹੁੰਦਾ ਹੈ, ਅਖੀਰ ਵਿੱਚ ਤੁਸੀਂ ਇਸ ਵਿੱਚ ਥੋੜਾ ਜਿਆ ਮਿੱਠਾ ਸੋਡਾ ਪਾਉਣਾ ਹੈ ਪਰ ਧਿਆਨ ਰਹੇ ਪਸ਼ੂ ਮੋਕ ਨਾ ਮਾਰਦਾ ਹੋਵੇ |
ਦਲੀਏ ਨੂੰ ਸਹੀ ਤਰੀਕਾ ਨਾਲ ਬਣਾਉਣ ਲਈ ਇਹ ਵੀਡੀਓ ਜਰੂਰ ਵੇਖੋ

LEAVE A REPLY

Please enter your comment!
Please enter your name here