ਸਿਆਣਿਆਂ ਨੇ ਸੱਚ ਕਿਹਾ ਹੈ ਕਿਸਮਤ ਬਦਲਣ ਲੱਗਿਆ ਬਹੁਤ ਸਮਾਂ ਨਹੀ ਲੱਗਦਾ ਕਿਸਮਤ ਹੋਵੇ ਸਾਥ ਤਾਂ ਬੰਦਾ ਰਾਜਾ ਬਣ ਜਾਂਦਾ ਜੇ ਕਿਸਮਤ ਨਾ ਹੋਵੇ ਨਾਲ ਤਾਂ ਰਾਜੇ ਵੀ ਭਿਖਾਰੀ ਬਣ ਜਾਂਦੇ।ਕਹਿੰਦੇ ਨੇ ਕਿ ਧੀਆਂ ਆਪਣੇ ਲੇਖ ਧੁਰੋਂ ਲਿਖਾ ਕੇ ਲਿਆਉਂਦੀਆਂ ਹਨ ਤੇ ਆਪਣੇ ਨਾਲ ਕਈਆਂ ਦੀ ਕਿਸਮਤ ਬਦਲ ਦਿੰਦਿਆਂ ਹਨ। ਅਜਿਹੀ ਹੀ ਮਿਸਾਲ ਹੈ ਬਠਿੰਡੇ ਦੀ ਲਖਵਿੰਦਰ ਕੌਰ, ਜਿਸ ਦੀ ਕਿਸਮਤ ਨਾਲ ਇਸ ਪੂਰੇ ਪਰਿਵਾਰ ਦੀ ਕਿਸਮਤ ਬਦਲ ਗਈ। ਬਠਿੰਡਾ ਦੀ ਰਹਿਣ ਵਾਲੀ ਇਕ ਵਿਦਿਆਰਥ ਲਖਵਿੰਦਰ ਕੌਰ ਨੇ ਡੇਢ ਕਰੋੜ ਦਾ ਦੀਵਾਲੀ ਬੰਪਰ ਜਿੱਤਿਆ ਹੈ। ਦੀਵਾਲੀ ਬੰਪਰ ਨੇ ਖੋਲ੍ਹੀ ਬਠਿੰਡਾ ਦੇ ਗਰੀਬ ਪਰਿਵਾਰ ਦੀ ਕਿਸਮਤ, ਡੇਢ ਕਰੋੜ ਜਿੱਤਣ ਵਾਲੀ ਲਖਵਿੰਦਰ ਕੌਰ ਗਰੀਬੀ ਕਾਰਨ ਪੜ੍ਹਾਈ ਛੱਡਣ ਲਈ ਸੀ ਮਜਬੂਰ ਪੰਜਾਬ ਸਰਕਾਰ ਦੇ ਦੀਵਾਲੀ ਬੰਪਰ ਨੇ ਬਠਿੰਡਾ ਵਿਚ ਇਕ ਗਰੀਬ ਪਰਿਵਾਰ ਦੇ ਸਾਰੇ ਦੁੱਖ ,,,,, ਦੂਰ ਕਰ ਦਿੱਤੇ। ਇਸ ਪਰਿਵਾਰ ਨੂੰ ਪਤਾ ਨਹੀਂ ਸੀ ਕਿ ਇਹ ਦੀਵਾਲੀ ਉਨ੍ਹਾਂ ਲਈ ਇੰਨੀਆਂ ਖੁਸ਼ੀਆਂ ਲੈ ਕੇ ਆਵੇਗੀ। ਪਰਿਵਾਰ ਦੀ ਲੜਕੀ ਲਖਵਿੰਦਰ ਕੌਰ ਨੇ ਪਹਿਲੀ ਵਾਰ ਲਾਟਰੀ ਪਾਈ ਸੀ ਤੇ ਡੇਢ ਕਰੋੜ ਦਾ ਇਨਾਮ ਨਿਕਲ ਆਇਆ।
ਦਰਅਸਲ, ਇਸ ਲੜਕੀ ਦਾ ਪਿਤਾ ਪੰਜਾਬ ਪੁਲਿਸ ਵਿਚ ਹੋਮਗਾਰਡ ਹੈ। ਤਨਖ਼ਾਹ ਘੱਟ ਹੋਣ ਤੇ ਪਰਿਵਾਰ ਵੱਡਾ ਹੋਣ ਕਰ ਕੇ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਸੀ। ਲਖਵਿੰਦਰ ਕੌਰ ਅੱਗੇ ਪੜ੍ਹਨ ਚਾਹੁੰਦੀ ਸੀ ਪਰ ਆਰਥਿਕ ਤੰਗੀ ਉਸ ਦੇ ਰਾਹ ਚ ਰੋੜਾ ਬਣ ਰਹੀ ਸੀ। ਹੁਣ ਪਰਿਵਾਰ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਸਾਰੇ ਦੁੱਖ ਦੂਰ ਹੋ ਗਏ ਹਨ। ਲਖਵਿੰਦਰ ਕੌਰ ਦਾ ਕਹਿਣਾ ਹੈ ਕਿ ਹੁਣ ਉਹ ਅੱਗੇ ਪੜ੍ਹ ਸਕੇਗੀ। ਉਸ ਨੂੰ ਤਾਂ ਉਮੀਦ ਹੀ ਨਹੀਂ ਸੀ ਤੇ ਪ੍ਰਮਾਤਮਾ ਉਨ੍ਹਾਂ ਦੀ ਕਿਸਮਤ ਇਸ ਤਰ੍ਹਾਂ ਖੋਲ੍ਹ ਦੇਵੇਗਾ। ਲਖਵਿੰਦਰ ਦਾ ਕਹਿਣਾ ਹੈ ਕਿ ,,,,, ਉਹ ਛੋਟੇ ਜਿਹੇ ਘਰ ਵਿਚ ਰਹਿੰਦੇ ਹਨ। ਹੁਣ ਉਹ ਸਭ ਤੋਂ ਪਹਿਲਾਂ ਨਵਾਂ ਘਰ ਲੈਣਗੇ। ਉਨ੍ਹਾਂ ਨੇ ਬੜੀ ਗਰੀਬੀ ਵੇਖੀ ਹੈ। ਹੁਣ ਉਨ੍ਹਾਂ ਦੇ ਦਿਨ ਬਦਲ ਜਾਣਗੇ।ਜਾਣਕਾਰੀ ਮੁਤਾਬਕ ਜਿਸ ਘਰ ਦੀਆਂ ਕੰਧਾਂ ਕੱਚੀਆਂ ਸਨ ਉਸੇ ਘਰ ‘ਤੇ ਲਕਸ਼ਮੀ ਮਿਹਰਬਾਨ ਹੋਈ ਹੈ। ਦੀਵਾਲੀ ‘ਤੇ ਇਸ ਘਰ ਦੀ ਕਿਸਮਤ ਚਮਕ ਗਈ। ਬਠਿੰਡਾ ਦੇ ਗਲਾਬਗੜ੍ਹ ‘ਚ ਗਰੀਬ ਪਰਿਵਾਰ ਦੀ ਧੀ ਲਖਵਿੰਦਰ ਕੌਰ ਨੇ ਡੇਢ ਕਰੋੜ ਦਾ ਦੀਵਾਲੀ ਬੰਪਰ ਜਿੱਤਿਆ ਹੈ। ਇਸ ਖੁਸ਼ੀ ਨਾਲ ਪੂਰੇ ਪਰਿਵਾਰ ‘ਚ ਖੁਸ਼ੀ ਦੀ ਲਹਿਰ ਫੈਲ ਗਈ ਹੈ।ਲਖਵਿੰਦਰ ਦੇ ਪਿਤਾ ਪੰਜਾਬ ਪੁਲਸ ‘ਚ ਹੋਮਗਾਰਡ ਹਨ ਪਰ ਇਹ ਨੌਕਰੀ ਉਨ੍ਹਾਂ ਦੇ ਘਰ ਦੀ ਗਰੀਬੀ ਨਹੀਂ ਚੁੱਕ ਸਕੀ।