ਮਾਝੇ-ਦੁਆਬੇ ਚ ਹੋਈਆਂ ਬਰਸਾਤੀ ਕਾਰਵਾਈਆਂ ਸਦਕਾ, ਸੂਬੇ ਚ ਧੂੰਏਂ ਤੋਂ ਮੁਕੰਮਲ ਰਾਹਤ: ਮੀਂਹ ਤੋ ਬਾਅਦ ਅੱਜ ਤੇ ਅਗਲੇ ਕਈ ਦਿਨ ਸੂਬੇ ਚ ਮੌਸਮ ਸਾਫ਼ ਤੇ ਠੰਡਾ ਬਣਿਆ ਰਹੇਗਾ। ਠੰਢੀਆਂ ਉੱਤਰ-ਪੱਛਮੀਂ ਹਵਾਵਾਂ ਅਗਲੇ ਦੋ-ਤਿੰਨ ਦਿਨ ਤੇਜ ਰਫ਼ਤਾਰ ਨਾਲ ਵਗਣਗੀਆਂ।
ਜਿਸ ਨਾਲ ਰਹਿੰਦੇ ਖੂੰਹਦੇ ਧੂੰਏ ਤੋ ਵੀ ਰਾਹਤ ਮਿਲੇਗੀ ਤੇ ਸਾਰੇ ਸੂਬੇ ਚ ਦਿਨ ਸ਼ੁੱਧ, ਸੋਹਣੇ ਤੇ ਸੁਹਾਵਣੇ ਰਹਿਣਗੇ। ਠੰਢ ਚ ਵਾਧਾ ਹੋਣਾ ਲਾਜ਼ਮੀ ਹੈ। 18 ਨਵੰਬਰ ਦੇ ਆਸਪਾਸ ਸੂਬੇ ਦੇ ਕੁਝ ਹਿੱਸਿਆਂ ਚ ਸਵੇਰ ਸਮੇਂ ਸੀਜ਼ਨ ਦੀ ਪਹਿਲੀ ਧੁੰਦ ਛਾ ਸਕਦੀ ਹੈ ਤੇ ਰਾਤਾਂ ਦੇ ਪਾਰੇ ਚ ਹੋਰ ਗਿਰਾਵਟ ਦੀ ਉਮੀਦ ਰਹੇਗੀ।
ਜਿਕਰਯੋਗ ਹੈ ਕਿ ਬੀਤੀ ਰਾਤ ਮਨਾਲੀ ਤੇ ਕੁਫਰੀ ਚ ਸ਼ੀਜਨ ਦੀ ਪਹਿਲੀ ਤੇ ਅਗੇਤੀ ਬਰਫ਼ਬਾਰੀ ਹੋਈ। ਉੱਤਰੀ ਤੇ ਪਹਾੜਾਂ ਲਾਗੇ ਖੇਤਰਾਂ ਵਿਚ ਕੱਲ੍ਹ ਸਾਮ ਤੇ ਰਾਤੀਂ ਹਲਕੀਆਂ ਫੁਹਾਰਾਂ ਤੇ ਕੁਝ ਥਾਂਈ ਦਰਮਿਆਨੇ ਛਰਾਂਟੇ ਪਏ,
ਪੰਜਾਬ ਮੌਸਮ ਮੰਤਰਾਲੇ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕੇ ਉਹ ਧੁੰਦ ਦੇ ਸ਼ੁਰਵਤੀ ਦੀਨਾ ਵਿਚ ਜਰੂਰ ਸਾਵਧਾਨੀ ਵਰਤਣ। ਓਹਨਾ ਕਿਹਾ ਕੇ ਧੁੰਦ ਦੇ ਸ਼ੁਰਵਾਤੀ ਦੌਰ ਵਿਚ ਹੈ ਜ਼ਿਆਦਾ ਘਟਨਾਵਾਂ ਵਰਤਦਿਆਂ ਨੇ ਕਿਓਂ ਕੇ ਅਸੀਂ ਆਪਣੇ ਆਪ ਨੂੰ ਅਜੇ ਮੌਸਮ ਦੇ ਅਨਕੂਲ ਨਹੀਂ ਬਦਲਿਆ ਹੁੰਦਾ , ਇਸ ਲਈ ਮੌਸਮ ਵਿਭਾਗ ਨੇ ਅਪੀਲ ਕੀਤੀ ਹੈ ਕੇ ਧੁੰਦ ਦੇ ਸ਼ੁਰਵਾਤੀ ਦਿਨਾਂ ਵਿਚ ਸਾਵਧਾਨੀ ਵਰਤਣ
ਪਿਛਲੇ 24 ਘੰਟਿਆਂ ਦੌਰਾਨ ਦਰਜ ਮੀਂਹ ਦੇ ਅੰਕੜੇ ,,,,ਪਠਾਨਕੋਟ 19.6mm,,,ਅਨੰਦਪੁਰ ਸਾਹਿਬ 17mm,,,ਸਲੇਰਾਂ 8mm,,,,,ਬਲਾਚੌਰ 7mm,,,,ਅੰਮ੍ਰਿਤਸਰ 6.4mm,,,ਹੋਸਿਆਰਪੁਰ 6mm,,,,ਗੁਰਦਾਸਪੁਰ 5.5mm,,,,ਚੰਡੀਗੜ੍ਹ 5.3mm,,,,ਤਰਨਤਾਰਨ 1mm