ਹੁਣੇ ਹੁਣੇ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ ਕੀਤਾ ਅਲਰਟ ਜਾਰੀ ,ਪੂਰੀ ਜਾਣਕਾਰੀ ਲਈ ਫੋਟੋ ਤੇ ਕਲਿੱਕ ਕਰੋ

148

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਬੂੰਦਾਬਾਂਦੀ ਅਤੇ ਹਲਕਾ ਕੋਹਰਾ ਜਾਂ ਧੁੰਧ ਪੈਣ ਦੇ ਲੱਛਣ ਹਨ। ਮੌਸਮ ਕੇਂਦਰ ਦੇ ਅਨੁਸਾਰ ਪੰਜਾਬ ਵਿਚ ਅਗਲੇ 24 ਘੰਟਿਆਂ ਤੱਕ ਮੌਸਮ ਖੁਸ਼ਕ ਰਹੇਗਾ ਅਤੇ ਉਸ ਤੋਂ ਬਾਅਦ ਪੰਜਾਬ ਅਤੇ ਹਰਿਆਣੇ ਦੇ ਉੱਤਰੀ ਹਿੱਸੇ ਵਿਚ 48 ਘੰਟਿਆਂ ਤੋਂ ਬਾਅਦ ਬੂੰਦਾਬਾਂਦੀ ਅਤੇ ਹਲਕਾ ਕੋਹਰਾ ਪੈਣ ਦੀ ਸੰਭਾਵਨਾ ਹੈ।

ਉਸ ਤੋਂ ਬਾਅਦ ਮੌਸਮ ਖੁਸ਼ਕ ਬਣਿਆ ਰਹੇਗਾ। ਉੱਤਰ ਪੱਛਮੀ ਖੇਤਰ ਵਿਚ ਅਗਲੇ ਦੋ ਦਿਨ ਮੌਸਮ ਖੁਸ਼ਕ ਅਤੇ ਬੱਦਲ ਛਾਏ ਰਹਿਣ ਤੋਂ ਬਾਅਦ ਖੇਤਰ ਵਿਚ ਕਿਤੇ ਕਿਤੇ ਮੀਂਹ ਅਤੇ ਬੂੰਦਾਬਾਂਦੀ ਦੀ ਸੰਭਾਵਨਾ ਹੈ। ਮੌਸਮ ਕੇਂਦਰ ਦੇ ਅਨੁਸਾਰ ਅਗਲੇ ਦੋ ਦਿਨ ਮੌਸਮ ਖੁਸ਼ਕ ਰਹੇਗਾ ਅਤੇ ਉਸ ਤੋਂ ਬਾਅਦ ਮੌਸਮ ਵਿਚ ਬਦਲਾਅ ਦੇ ਲੱਛਣ ਹਨ।

ਹਿਸਾਰ ਅਤੇ ਲੁਧਿਆਣਾ ਵਿਚ ਕੋਹਰਾ ਰਿਹਾ ਅਤੇ ਹਲਕੇ ਬਾਦਲਾਂ ਦੇ ਕਾਰਨ ਪਾਰੇ ਵਿਚ ਕੁੱਝ ਵਾਧਾ ਹੋਇਆ। ਚੰਡੀਗੜ੍ਹ, ਕਰਨਾਲ, ਲੁਧਿਆਣਾ, ਹਲਵਾਰਾ ਬਠਿੰਡਾ ਦਾ ਪਾਰਾ ਕ੍ਰਮਵਾਰ : 11 ਡਿਗਰੀ, ਅੰਬਾਲਾ 13 ਡਿਗਰੀ, ਰੋਹਤਕ 13 ਡਿਗਰੀ, ਭਿਵਾਨੀ 14 ਡਿਗਰੀ, ਅਮ੍ਰਿਤਸਰ 12 ਡਿਗਰੀ, ਪਟਿਆਲਾ 10 ਡਿਗਰੀ, ਆਦਮਪੁਰ 10 ਡਿਗਰੀ, ਦਿੱਲੀ 12 ਡਿਗਰੀ, ਸ਼੍ਰੀਨਗਰ ਤਿੰਨ ਡਿਗਰੀ ਅਤੇ ਜੰਮੂ ਦਾ ਪਾਰਾ 13 ਡਿਗਰੀ ਰਿਹਾ।

ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਿਖਰਾਂ ‘ਤੇ ਵੀ 13 – 14 ਨਵੰਬਰ ਨੂੰ ਹਿਮਪਾਤ ਅਤੇ ਮੀਂਹ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਵਿਚ ਸ਼ਿਮਲਾ ਦਾ ਪਾਰਾ ਨੌਂ ਡਿਗਰੀ, ਮਨਾਲੀ ਇਕ ਡਿਗਰੀ, ਉਨਾ ਨੌਂ ਡਿਗਰੀ, ਸੋਲਨ ਸੱਤ ਡਿਗਰੀ, ਕਲਪਾ ਇਕ ਡਿਗਰੀ, ਕਾਂਗੜਾ ਨੌਂ ਡਿਗਰੀ, ਨਾਹਨ ਨੌਂ ਡਿਗਰੀ, ਭੁੰਤਰ ਇਕ ਡਿਗਰੀ ਤੋਂ ਘੱਟ, ਧਰਮਸ਼ਾਲਾ ਨੌਂ ਡਿਗਰੀ, ਮੰਡੀ ਸੱਤ ਡਿਗਰੀ ਅਤੇ

ਸੁੰਦਰਨਗਰ ਦਾ ਪਾਰਾ ਪੰਜ ਡਿਗਰੀ ਰਿਹਾ। ਐਤਵਾਰ ਨੂੰ ਸਵੇਰੇ ਤੋਂ ਹੀ ਠੰਡ ਅਤੇ ਧੁੰਧ ਦੇਖਣ ਨੂੰ ਮਿਲੀ। ਠੰਡ ਦੇ ਚਲਦੇ ਖੇਤਰ ਵਾਸੀਆਂ ਨੇ ਆਪਣੇ ਗਰਮ ਕੱਪੜਿਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਸਵੇਰੇ ਅਤੇ ਰਾਤ ਦੇ ਸਮੇਂ ਵਾਸੀਆਂ ਨੂੰ ਠੰਡ ਝਲਣੀ ਪੈ ਰਹੀ ਹੈ। ਉਥੇ ਹੀ ਐਤਵਾਰ ਨੂੰ ਤਾਪਮਾਨ ਵਿਚ 1 ਡਿਗਰੀ ਗਿਰਾਵਟ ਅਤੇ ਹੇਠਲਾ ਤਾਪਮਾਨ ਵਿਚ ਇਕ ਡਿਗਰੀ ਦਾ ਵਾਧਾ ਦਰਜ ਕੀਤਾ ਗਿਆ।

LEAVE A REPLY

Please enter your comment!
Please enter your name here