ਗੋਨਿਆਣਾ ਮੰਡੀ ਦੇ ਆੜ੍ਹਤੀਏ ਵਲੋਂ ਇਲਾਕੇ ਦੇ ਅੱਧਾ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਤੋਂ ਉਧਾਰੀ ਲਈ ਕਰੋੜਾਂ ਰੁਪਏ ਦੀ ਰਕਮ ਦੀ ਰਕਮ ਲੈ ਕੇ ਕੇ ਫ਼ਰਾਰ ਹੋਣ ਦਾ ਸਮਾਚਾਰ ਹੈ | ਆੜ੍ਹਤੀਏ ਦੀ ਇਸ ਕਾਰਵਾਈ ਸਦਕਾ ਇਲਾਕੇ ਵਿਚ ਉਸ ਦਾ ਖੁਰਾ ਖੋਜ ਲੱਭਣ ਲਈ ਠੱਗੇ ਗਏ ਕਿਸਾਨਾਂ ਅਤੇ ਮੰਡੀ ਦੇ ਲੋਕ ਪੱਬਾਂ ਭਾਰ ਹਰ ਗਏ ਹਨ, ਜਿਸ ਦੇ ਚੱਲਦਿਆਂ ਇਕ ਕਿਸਾਨ ਨੇ ਤਾਂ ਫ਼ਰਾਰ ਹੋਏ ਆੜ੍ਹਤੀਏ ਦਾ ਪਤਾ ਦੱਸਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਵੀ ਐਲਾਨ ਕਰ ਦਿੱਤਾ |
ਕਿਸਾਨਾਂ ਨੇ ਕਿਹਾ ਹੈ ਕਿ ਕੁਝ ਸਮਾਂ ਪਹਿਲਾਂ ਸ਼ਹਿਰ ਦੇ ਇਕ ਆੜ੍ਹਤੀਏ ਨੇ ਉਨ੍ਹਾਂ ਨਾਲ ਵੱਡੇ ਪੱਧਰ ‘ਤੇ ਢਾਈ ਕਰੋੜ ਤੋਂ ਵੱਧ ਰਕਮ ਦੀ ਅਮਾਨਤ ‘ਚ ਿਖ਼ਆਨਤ ਕਰਕੇ ਠੱਗੀ ਮਾਰੀ ਹੈ | ਇਸ ਸਬੰਧੀ ਕਿਸਾਨਾਂ ਨੇ ਨਾਨਕ ਸਿੰਘ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਨੂੰ ਦਿੱਤੀਆਂ ਦਰਖਾਸਤਾਂ ਦੇ ਕੇ ਜਲਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ |,,ਪੀੜਤ ਕਿਸਾਨਾਂ ਨੇ ਵੱਖ-ਵੱਖ ਦਰਖਾਸਤਾਂ ਵਿਚ ਕਿਹਾ ਹੈ ਕਿ ਉਨ੍ਹਾਂ ਦੀ ਕੁਝ ਸਾਲ ਪਹਿਲਾ ਸੰਦੀਪ ਕੁਮਾਰ ਦੀਪੂ, ਆੜ੍ਹਤੀਆ ਫ਼ਰਮ ਬਲਵੰਤ ਸਿੰਘ ਸਰੂਪ ਸਿੰਘ ਪੁੱਤਰ ਪ੍ਰੇਮ ਚੰਦ ਮਿੱਤਲ ਵਾਸੀ ਗੋਨਿਆਣਾ ਮੰਡੀ ਨੇ ਉਨ੍ਹਾਂ ਨੂੰ ਆਪਣੇ ਭਰੋਸੇ ‘ਚ ਲੈਂਦਿਆਂ ਇਹ ਸਾਰੀ ਰਾਸ਼ੀ ਲਈ |
ਉਕਤ ਕਿਸਾਨਾਂ ਨੇ ਉਸ ‘ਤੇ ਵਿਸ਼ਵਾਸ ਕਰਦਿਆਂ ਗੁਰਮੇਲ ਸਿੰਘ, ਭਗਵਾਨ ਸਿੰਘ ਦੀ 1 ਕਰੋੜ 34 ਲੱਖ ਰੁਪਏ, ਵਰਿਆਮ ਸਿੰਘ ਦੇ 35 ਲੱਖ ਰੁਪਏ, ਚਮਕੌਰ ਸਿੰਘ ਦੇ 11 ਲੱਖ 40 ਹਜ਼ਾਰ ਅਤੇ ਸਵਰਨ ਸਿੰਘ ਦੇ 16 ਲੱਖ 36 ਹਜ਼ਾਰ ਰੁਪਏ, ਕੁੱਲ 2 ਕਰੋੜ 50 ਲੱਖ ਰੁਪਏ ਦੇ ਕਰੀਬ ਦੀ ਰਕਮ ਅਮਾਨਤ ਦੇ ਤੌਰ ‘ਤੇ ਉਸ ਕੋਲ ਰੱਖ ਦਿੱਤੀ |,,,,,ਸ਼ਿਕਾਇਤਕਰਤਾ ਨੇ ਕਿਹਾ ਕਿ ਸੰਦੀਪ ਕੁਮਾਰ ਕੁਝ ਦਿਨਾਂ ਤੋਂ ਉਹ ਆਪਣੇ ਪਰਿਵਾਰ ਸਮੇਤ ਘਰੋਂ ਫ਼ਰਾਰ ਹੋ ਗਿਆ ਹੈ ਉਕਤ ਸ਼ਿਕਾਇਤ ਦੇ ਆਧਾਰਤ ਜ਼ਿਲ੍ਹਾ ਪੁਲਿਸ ਵਲੋਂ ਆਪਣੇ ਪੱਧਰ ‘ਤੇ ਜਾਂਚ ਕੀਤੀ ਜਾ ਰਹੀ ਹੈ |
ਇਸ ਤਰ੍ਹਾਂ ਕਿਸਾਨਾਂ ਦਾ ਕਰੀਬ 19 ਹਜ਼ਾਰ ਝੋਨੇ ਦਾ ਗੱਟਾ ਸਰਕਾਰੀ ਏਜੰਸੀ ਰਾਹੀਂ ਵੇਚਿਆ ਹੈ ਜਿਸ ਦੀ ਲਗਪਗ ਸਾਰੀ ਅਦਾਇਗੀ ਕਿਸਾਨਾਂ ਨੂੰ ਕਰਨ ਵਾਲੀ ਪਈ ਸੀ, ਜਿਸ ਦੀ ਕੁੱਲ ਕੀਮਤ 1.20 ਕਰੋੜ ਰੁਪਏ ਦੇ ਲਗਪਗ ਬਣਦੀ ਹੈ | ਇਸ ਤਰ੍ਹਾਂ ਦੋ ਦਰਜਨ ਦੇ ਕਰੀਬ ਸ਼ਹਿਰ ਵਾਸੀਆਂ ਦੇ ਕਰੀਬ 2.50 ਕਰੋੜ ਰੁਪਏ ਹਨ | ਕੁੱਲ 5 ਕਰੋੜ ਰੁਪਏ ਤੋਂ ਉੱਪਰ ਦੱਸਿਆ ਜਾ ਰਿਹਾ ਹੈ |
ਕਿਸਾਨ ਵੀਰੋ ਖੇਤੀਬਾੜੀ ਲਈ ਸਭ ਤੋਂ ਪਹਿਲਾ ਖ਼ਬਰ ਜਾ ਕੋਈ ਵੀ ਜਾਣਕਾਰੀ ਸਬ ਤੋਂ ਪਹਿਲਾ ਪ੍ਰਾਪਤ ਕਰਨ ਲਈ ਇਸ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ