ਦੁਖਦਾਈ ਖਬਰ -ਖੁਸ਼ੀਆਂ ਬਦਲੀਆਂ ਗਮੀ ਚ II ਵਿਆਹ ਦੇ ਕਾਰਡ ਵੰਡਣ ਜਾ ਰਹੇ ਨੌਜਵਾਨਾਂ ਦੀ ਕਾਰ ਹਾਦਸਾਗ੍ਰਸਤ,

267


ਕੋਟਕਪੂਰਾ ਬਠਿੰਡਾ ਕੌਮੀ ਮਾਰਗ ‘ਤੇ ਚਾਰ ਨੌਜਵਾਨਾਂ ਦੀ ਕਾਰ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਜਾਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ। ਕਾਰ ਵਿੱਚ ਸਵਾਰ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇੱਕ ਦੀ ਹਾਲਤ ਗੰਭੀਰ ਜ਼ਖ਼ਮੀ ਹੈ। ਮ੍ਰਿਤਕਾਂ ਵਿੱਚ ਟਰਾਲੀ ‘ਤੇ ਬੈਠਾ ਇੱਕ ਵਿਅਕਤੀ ਵੀ ਸ਼ਾਮਲ ਹੈ।ਹਾਦਸੇ ਤੋਂ ਵੀ ਦਰਦਨਾਕ ਇਹ ਗੱਲ ਹੈ ਕਿ ਮ੍ਰਿਤਕਾਂ ਵਿੱਚ ਹਰਪ੍ਰੀਤ ਸਿੰਘ ਨਾਂ ਦਾ ਨੌਜਵਾਨ ਵੀ ਸ਼ਾਮਲ ਸੀ, ਜਿਸ ਦਾ ਆਉਣ ਵਾਲੀ 23 ਤਾਰੀਖ਼ ਨੂੰ ਵਿਆਹ ਸੀ। ਤਿੰਨੇ ਕਾਰ ਸਵਾਰ ਉਸੇ ਦੇ ਵਿਆਹ ਦੇ ਕਾਰਡ ਵੰਡਣ ਜਾ ਰਹੇ ਸਨ। ਬਠਿੰਡਾ ਤੋਂ ਕੋਟਕਪੂਰਾ ਵੱਲ ਆ ਰਹੀ ਕਾਰ

ਤੇਜ਼ ਰਫ਼ਤਾਰ ਹੋਣ ਕਾਰਨ ਬੇਕਾਬੂ ਹੋ ਗਏ ਤੇ ਅੱਗੇ ਜਾ ਰਹੇ ਟਰੈਕਟਰ-ਟਰਾਲੀ ਨਾਲ ਟਕਰਾਅ ਗਈ। ਟੱਕਰ ਕਾਰਨ ਟਰਾਲੀ ‘ਤੇ ਬੈਠਾ ਇੱਕ ਵਿਅਕਤੀ ਡਿੱਗ ਪਿਆ ਅਤੇ ਟਰਾਲੀ ਦੇ ਪਿਛਲੇ ਟਾਇਰ ਹੇਠਾਂ ਆ ਗਿਆ। ਓਧਰ ਇੱਕ ਹੋਰ ਹਾਦਸੇ ਵਿਚ ਅਣਪਛਾਤੇ ਲੁਟੇਰਿਆਂ ਵੱਲੋਂ ਗੰਨ ਪੁਆਇੰਟ ‘ਤੇ ਇਕ ਨਿੱਜੀ ਕੰਪਨੀ ਦੇ ਕੁਲੈਕਸ਼ਨ ਕਰਮਚਾਰੀ ਕੋਲੋਂ ਕਰੀਬ 5 ਲੱਖ 7੦ ਹਜ਼ਾਰ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।ਮਿਲੀ ਜਾਣਕਾਰੀ ਮੁਤਾਬਕ ਦੁਪਹਿਰ ਕਰੀਬ 12 ਵਜੇ ਦਸੂਹਾ ਦੇ ਮੈਕਡੋਨਲਡ ਦੇ ਸਾਹਮਣੇ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਪਿਸਤੌਲ ਦੀ ਨੌਕ ‘ਤੇ ਮੈਕਡੋਨਲਡ ‘ਚੋਂ ਕੈਸ਼ ਲੈ ਕੇ ਵਾਪਸ ਜਾ ਰਹੇ ਕੁਲੈਕਸ਼ਨ ਕਰਮਚਾਰੀ ਦੇ ਪੱਟ ‘ਚ ਗੋਲੀ ਮਾਰ ਕੇ ਉਸ ਨੂੰ ਜ਼ਖਮੀ ਕਰਨ ਤੋਂ ਬਾਅਦ ਉਸ ਕੋਲੋਂ 5 ਲੱਖ 70 ਹਜ਼ਾਰ ਦੀ ਨਕਦੀ ਲੁੱਟ ਲਈ। ਜ਼ਖਮੀ ਨੌਜਵਾਨ ਦੀ ਪਛਾਣ ਸੁਖਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਨੰਗਲ ਖੂੰਗਾ ਦੇ ਰੂਪ ‘ਚ ਹੋਈ ਹੈ। ਸੁਖਦੀਪ ਨੂੰ ਟਾਂਡੇ ਦੇ ਵੇਵਜ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਦਸੂਹਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here