ਨਦੀਨਨਾਸ਼ਕ ਰਾਊਂਡ ਅੱਪ ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਤੋਂ ਬਾਅਦ ਸਰਕਾਰ ਨੇ ਲਿਆ ਹੁਣ ਇਹ ਵੱਡਾ ਫੈਸਲਾ ,ਪੂਰੀ ਜਾਣਕਾਰੀ ਲਈ ਫੋਟੋ ਤੇ ਕਲਿੱਕ ਕਰੋ

111

ਪੰਜਾਬ ਸਰਕਾਰ ਨੇ ਸੂਬੇ ‘ਚ ਵਿਕਣ ਵਾਲੀ ਗਲਾਈਫੋਸੇਟ ਨਦੀਨਨਾਸ਼ਕ ਦਵਾਈ ‘ਤੇ ਪਾਬੰਦੀ ਲਾ ਦਿੱਤੀ ਹੈ | ਜਿਸ ਦੀ ਲਗਭਗ ਸਾਰੀਆਂ ਫਸਲਾਂ ਦੇ ਵੱਖ-ਵੱਖ ਕਿਸਮ ਦੇ ਨਦੀਨ ‘ਤੇ ਕਾਬੂ ਪਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ | ਇਹ ਰਸਾਇਣ ਗਰੁੱਪ 2ਏ ਕੈਂਸਰ ਦਾ ਕਾਰਨ ਬਣ ਸਕਦਾ ਹੈ |

ਪੀ.ਜੀ.ਆਈ. ਦੇ ਮਾਹਿਰਾਂ ਦੀ ਸਲਾਹ ਅਨੁਸਾਰ ਇਹ ਰਸਾਇਣ ਕੈਂਸਰ ਤੋਂ ਇਲਾਵਾ ਹੋਰ ਬਿਮਾਰੀਆਂ ਦਾ ਵੀ ਕਾਰਨ ਬਣਦਾ ਹੈ | ਮਨੁੱਖੀ ਡੀ.ਐਨ.ਏ. ਨੂੰ ਵੀ ਇਹ ਰਸਾਇਣ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ਨੂੰ ਦੇਸ਼ ਵਿਚ ਰਾਊਾਡ ਅੱਪ, ਐਕਸਲ, ਗਲਾਈਸੈਲ, ਗਲਾਈਡਰ, ਗਲਾਈਡੋਨ, ਸਵੀਪ, ਗਲਾਈਫੋਗਨ ਆਦਿ ਨਾਵਾਂ ਹੇਠ ਵੇਚਿਆ ਜਾ ਰਿਹਾ ਹੈ | ਪੰਜਾਬ ਰਾਜ ਕਿਸਾਨ ਕਮਿਸ਼ਨ ਨੇ ਵੀ ਸੂਬੇ ‘ਚ ਇਸ ਰਸਾਇਣ ਦੀ ਵਿਕਰੀ ‘ਤੇ ਰੋਕ ਲਾਉਣ ਦੀ ਸਿਫਾਰਸ਼ ਕੀਤੀ ਸੀ

ਕੇ.ਐਸ. ਪੰਨੂ ਵਲੋਂ ਜਾਰੀ ਹੁਕਮਾਂ ਵਿਚ ਦੱਸਿਆ ਗਿਆ ਹੈ ਕਿ ਭਾਰਤ ਸਰਕਾਰ ਦੇ ਸੈਂਟਰਲ ਇਨਸੈਕਟੀਸਾਈਡ ਬੋਰਡ ਐਾਡ ਰਜਿਸਟ੍ਰੇਸ਼ਨ ਕਮੇਟੀ ਨੇ ਇਸ ਨਦੀਨਾਸ਼ਕ ਦੀ ਵਰਤੋਂ ਸਿਰਫ ਚਾਹ ਦੇ ਬਾਗਾਂ ਅਤੇ ਗੈਰ-ਖੇਤੀ ਖੇਤਰ ਲਈ ਕਰਨ ਦੀ ਸਿਫਾਰਸ਼ ਕੀਤੀ ਹੈ |

ਪੰਜਾਬ ਵਿਚ ਐਕਟ 1968 ਅਨੁਸਾਰ ਇਸ ਦੀ ਲੇਬਲ ਦੀ ਪਾਬੰਦੀ ‘ਤੇ ਸਖ਼ਤੀ ਦੀ ਜਰੂਰਤ ਹੈ | ਇਹ ਰਸਾਇਣ ਸ਼ਿਰਫ ਚਾਹ ਦੇ ਉਤਪਾਦਨ ਲਈ ਵਰਤਿਆ ਜਾ ਸਕਦਾ ਹੈ | ਪੰਜਾਬ ਵਿਚ ਚਾਹ ਦਾ ਉਤਪਾਦਨ ਨਹੀਂ ਹੁੰਦਾ |ਸੂਬੇ ਵਿਚ ਕੀਟਨਾਸ਼ਕਾਂ ਦੇ ਮੈਨੂਫੈਕਚਰਰ, ਵਿਕਰੇਤਾ ਅਤੇ ਡੀਲਰ ਤੁਰੰਤ ਪ੍ਰਭਾਵ ਨਾਲ ਗਲਾਈਫੋਸੇਟ ਨਾਲ ਬਣਨ ਵਾਲੇ ਨਦੀਨਨਾਸ਼ਕਾਂ ਦੀ ਹੁਣ ਵਿਕਰੀ ਨਹੀਂ ਕਰਨਗੇ |

ਲਾਇਸੰਸਿੰਗ ਅਥਾਰਟੀਆਂ ਨੂੰ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਉਨ੍ਹਾਂ ਵਲੋਂ ਜਾਰੀ ਕੀਤੇ ਗਏ ਲਾਇਸੰਸਾਂ ਵਿਚ ਗਲਾਈਫੋਸੇਟ ਸਬੰਧੀ ਇੰਦਰਾਜ ਹਟਾਉਣ ਲਈ ਕਦਮ ਚੁੱਕੇ ਜਾਣ ਸੂਬੇ ਵਿਚ ਸਾਰੇ ਮੈਨੂਫੈਕਚਰਰਾਂ, ਵਿਕਰੇਤਾਵਾਂ ਅਤੇ ਡੀਲਰਾਂ ਨੂੰ ਗਲਾਈਫੋਸੇਟ ਦੀ ਬਣਤਰ ਨਾਲ ਤਿਆਰ ਹੁੰਦੇ ਨਦੀਨਨਾਸ਼ਕ ਦੀ ਵਿਕਰੀ ਤਰੰਤ ਬੰਦ ਕਰਨ ਦੇ ਹੁਕਮ ਦਿੱਤੇ ਹਨ | ਇਸ ਦਾ ਬਚਿਆ ਸਟਾਕ ਵੀ ਸਬੰਧਤ ਕੰਪਨੀਆਂ ਨੂੰ ਵਾਪਸ ਕੀਤਾ ਜਾਵੇ |

LEAVE A REPLY

Please enter your comment!
Please enter your name here