ਹਾਜੀ ਬਿਲਕੁਲ ਸੱਚ ਹੈ “ਸੱਚੇ ਜੀਵਨਸਾਥੀ ਬਣਨ ਵਾਲੇ ਨੂੰ ਇਹ ਕੁੜੀ ਦੇਵੇਗੀ 60 ਹਜ਼ਾਰ ਪੌਂਡ” ਤੁਸੀਂ ਵੀ ਕਿਸਮਤ ਅਜਮਾ ਸਕਦੇ ਇੰਝ!

166

ਅੱਜ-ਕੱਲ੍ਹ ਦੇ ਆਧੁਨਿਕ ਯੁੱਗ ਤੇ ਬਿਜੀ ਜਿੰਦਗੀ ਚ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਜੀਵਨਸਾਥੀ ਉਸ ਨੂੰ ਪਿਆਰ ਕਰਨ ਵਾਲਾ ਹੋਵੇ ਭਾਵੇਂ ਦੇਖਣ ਚ ਜਿਆਦਾ ਸੋਹਣਾ ਨਾ ਹੋਵੇ। ਜੀਵਨਸਾਥੀ ਦੇ ਸੱਚੇ ਪਿਆਰ ਦਾ ਕੋਈ ਮੁੱਲ ਨਹੀਂ ਹੈ ਕੁੱਝ ਲੋਕੀ ਪਿਆਰ ਖਰੀਦਣ ਲਈ ਆਪਣਾ ਸਭ ਕੁੱਝ ਦਾਹ ਤੇ ਲੈ ਦਿੰਦੇ ਹਨ ਅਜਿਹਾ ਹੀ ਕਾਰਨਾਮਾ ਇੰਗਲੈਂਡ ਦੀ ਰਹਿਣ ਵਾਲੀ ਨੌਜਵਾਨ ਕੁੜੀ ਨੇ ਕੀਤਾ ਉਸ ਨੇ ਸੱਚਾ ਪਿਆਰ ਕਰਨ ਵਾਲੇ ਨੂੰ ਮੂੰਹ ਮੰਗਿਆ ਪਿਆਰ ਦੇਣ ਦੀ ਸ਼ਰਤ ਰੱਖੀ ਹੈ। ਕਹਿੰਦੇ ਨੇ ਕਿ ਪੈਸੇ ਨਾਲ ਬਹੁਤ ਕੁੱਝ ਖਰੀਦਿਆ ਜਾ ਸਕਦਾ ਪਰ ਸਭ ਕੁਛ ਨਹੀਂ। ਇਸੇ ਤਰ੍ਹਾਂ ਦੀ ਕਹਾਣੀ ਹੈ

ਬ੍ਰਿਟੇਨ ‘ਚ ਰਹਿਣ ਵਾਲੀ ਇਕ ਕੁੜੀ ਦੀ ਹੈ, ਜਿਸ ਨੇ ਲਾਟਰੀ ਰਾਹੀਂ ਕਰੋੜਾਂ ਰੁਪਏ ਜਿੱਤੇ ਪਰ ਉਸ ਨੂੰ ਅੱਜ ਤਕ ਸੱਚੇ ਪਿਆਰ ਦਾ ਅਹਿਸਾਸ ਕਰਵਾਉਣ ਵਾਲਾ ਕੋਈ ਨਹੀਂ ਮਿਲਿਆ। ਹੁਣ ਉਸ ਨੇ ਆਪਣੇ ਪਿਆਰ ਨੂੰ ਲੱਭਣ ਦਾ ਅਨੋਖਾ ਢੰਗ ਲੱਭਿਆ ਹੈ। ਜੇਨ ਪਾਰਕ ਨੇ ਇਕ ਵੈੱਬਸਾਈਟ ਲਾਂਚ ਕਰਕੇ ਆਪਣੇ ਪਰਫੈਕਟ ਮੈਚ ਦੀ ਭਾਲ ਕੀਤੀ ਅਤੇ ਕਿਹਾ ਕਿ ਜੇਕਰ ਉਸ ਨੂੰ ਉਸ ਦਾ ਪਿਆਰ ਮਿਲ ਜਾਂਦਾ ਹੈ ਤਾਂ ਉਹ ਉਸ ਨੂੰ ਇਕ ਸਾਲ ਲਈ 60 ਹਜ਼ਾਰ ਪੌਂਡ ਦੇਵੇਗੀ। ਜੇਨ ਪਾਰਕ ਫਿਲਹਾਲ 23 ਸਾਲ ਦੀ ਹੈ ਅਤੇ ਜਦ ਉਹ 17 ਸਾਲ ਦੀ ਸੀ ਤਦ ਉਸ ਨੇ ਇਕ ਕਰੋੜ ਪੌਂਡ ਦੀ ਲਾਟਰੀ ਜਿੱਤੀ ਸੀ। ਲਾਟਰੀ ਤੋਂ ਮਿਲੇ ਪੈਸਿਆਂ ਨਾਲ ਉਸ ਨੇ ਕਾਫੀ ਐਸ਼ੋ-ਆਰਾਮ ਕੀਤਾ ਪਰ ਉਸ ਨੂੰ ਪਿਆਰ ‘ਚ ਕਈ ਵਾਰ ਧੋਖਾ ਮਿਲਿਆ ਹੈ।

ਇਸ ਲਈ ਉਹ ਸੱਚੇ ਪਿਆਰ ਦੀ ਭਾਲ ਕਰ ਰਹੀ ਹੈ। ਜੇਨ ਹਮੇਸ਼ਾ ਇਸ ਗੱਲ ਨੂੰ ਲੈ ਕੇ ਚਿੰਤਾ ‘ਚ ਰਹਿੰਦੀ ਹੈ ਕਿ ਉਹ ਆਪਣੇ ਨਾਲ ਪਿਆਰ ਕਰੇ ਜਾਂ ਆਪਣੇ ਬੈਂਕ ਬੈਂਲਸ ਨੂੰ ਤਰਜੀਹ ਦੇਵੇ। ਲਾਟਰੀ ਰਾਹੀਂ ਉਸ ਨੇ ਕਾਫੀ ਪੈਸਾ ਕਮਾਇਆ ਪਰ ਉਹ ਹੁਣ ਖੁਦ ਨੂੰ ਇਕੱਲੀ ਮਹਿਸੂਸ ਕਰ ਰਹੀ ਹੈ। ਜੈਨ ਦਾ ਕਹਿਣਾ ਹੈ ਕਿ ਉਹ ਜਿਸ ਵਿਅਕਤੀ ਨੂੰ ਪਿਆਰ ਕਰਦੀ ਸੀ ਪਰ ਉਸ ਨੇ ਉਸ ਨੂੰ ਧੋਖਾ ਦੇ ਦਿੱਤਾ। ਇਸ ਮਗਰੋਂ ਉਸ ਨੇ ਕਿਸੇ ਹੋਰ ਨਾਲ ਵੀ ਪਿਆਰ ਕੀਤਾ ਪਰ ਇਹ ਰਿਸ਼ਤਾ ਥੋੜੀ ਦੇਰ ਹੀ ਚੱਲਿਆ ਅਤੇ ਹੁਣ ਉਹ ਅਜਿਹੇ ਵਿਅਕਤੀ ਦੀ ਭਾਲ ਕਰ ਰਹੀ ਹੈ ਜੋ ਉਸ ਦੀਆਂ ਭਾਵਨਾਵਾਂ ਨੂੰ ਸਮਝੇ।ਇਸ ਵੱਡੇ ਆਫਰ ਦੇ ਸਭ ਦੀਆਂ ਵੱਖਰੀਆਂ ਵੱਖਰੀਆਂ ਪ੍ਰਤੀਕਿਰਿਆਵਾਂ ਹਨ ਭਾਵੇਂ ਕਿ ਕੁੱਝ ਲੋਕ ਇਸ ਨੂੰ ਮਜ਼ਾਕ ਸਮਝ ਰਹੇ ਹਨ ਜਾਂ ਫਿਰ ਉਨ੍ਹਾਂ ਦਾ ਕਹਿਣਾ ਹੈ ਕਿ ਜੇਨ ਇਹ ਗੱਲ ਨਸ਼ੇ ਚ ਕਰੀ ਹੋਣੀ ਹੈ ਜਿਸ ਕਰਕੇ ਕਈ ਇਸ ਗੱਲ ਨੂੰ ਸੱਚ ਨਹੀਂ ਮੰਨ ਰਹੇ ਪਰ ਜੇਕਰ ਤੁਹਾਨੂੰ ਵੀ ਯਕੀਨ ਨਹੀਂ ਤਾਂ ਤੁਸੀਂ ਇੰਗਲੈਂਡ ਦੇ ਕਿਸੇ ਵੀ ਅਖਬਾਰ ਚ ਇਹ ਖਬਰ ਦੇਖ ਸਕਦੇ ਹੋ। ਸਾਡੇ ਨਾਲ ਜੁੜਨ ਲਈ ਧੰਨਵਾਦ ਜੀ।

 

LEAVE A REPLY

Please enter your comment!
Please enter your name here