ਸਾਰੇ ਕਿਸਾਨਾ ਲਈ ਇਸ ਵੇਲੇ ਦੀ ਵੱਡੀ ਖ਼ਬਰ ਪੀਏਯੂ ਵਲੋਂ ਸਾਰੇ ਕਿਸਾਨਾਂ ਨੂੰ ਜਰੂਰੀ ਬੇਨਤੀ,ਪੂਰੀ ਜਾਣਕਾਰੀ ਲਈ ਫੋਟੋ ਤੇ ਕਲਿੱਕ ਕਰੋ

165

ਕੋਈ ਵੀ ਖ਼ਬਰ ਕਿਸੇ ਤਰਾਂ ਦੀ ਵੀ ਜਾਣਕਾਰੀ ਸਭ ਤੋਂ ਪਹਿਲਾ ਦੇਖਣ ਲਈ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੀਏਯੂ ਵਿੱਚ ਸੰਯੁਕਤ ਖੇਤੀ ਪ੍ਰਬੰਧ ਅਤੇ ਜੈਵਿਕ ਖੇਤੀ ਬਾਰੇ ਦੋ ਰੋਜ਼ਾ ਸਿਖਲਾਈ ਕੈਂਪ 15-16 ਨਵੰਬਰ ਨੂੰ

ਪੀਏਯੂ ਦੇ ਕੈਰੋਂ ਕਿਸਾਨ ਘਰ ਵਿੱਚ 15-16 ਨਵੰਬਰ ਨੂੰ ਦੋ ਰੋਜ਼ਾ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ । ਇਸ ਕੈਂਪ ਦਾ ਵਿਸ਼ਾ ਸੰਯੁਕਤ ਖੇਤੀ ਪ੍ਰਬੰਧ ਅਤੇ ਜੈਵਿਕ ਖੇਤੀ ਹੋਵੇਗਾ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੋਰਸ ਕੁਆਰਡੀਨੇਟਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ 15 ਨਵੰਬਰ ਨੂੰ ਰਜਿਸਟਰੇਸ਼ਨ ਤੋਂ ਬਾਅਦ ਖੇਤੀ ਪ੍ਰਬੰਧਾਂ ਤੋਂ ਇਲਾਵਾ ਫ਼ਸਲੀ ਵਿਭਿੰਨਤਾ, ਸਬਜ਼ੀਆਂ ਦੀ ਖੇਤੀ ਵਿੱਚ ਵਾਧੇ ਦੀਆਂ ਸੰਭਾਵਨਾਵਾਂ ਅਤੇ ਬਾਗਬਾਨੀ ਫ਼ਸਲਾਂ ਦੀ ਸੁਚੱਜੀ ਕਾਸ਼ਤ ਦੇ ਨਾਲ-ਨਾਲ ਫ਼ਸਲੀ ਰਹਿੰਦ-ਖੂੰਹਦ ਤੋਂ ਖੁੰਬਾਂ ਦੀ ਖੇਤੀ ਸੰਬੰਧੀ ਮਾਹਿਰ ਵਿਦਵਾਨ ਆਪਣੇ ਵਿਚਾਰ ਸਿਖਲਾਈ ਲੈਣ ਵਾਲਿਆਂ ਨਾਲ ਸਾਂਝੇ ਕਰਨਗੇ ।

16 ਨਵੰਬਰ ਨੂੰ ਜੰਗਲਾਤ ਖੇਤੀ, ਖੇਤੀ ਪ੍ਰਬੰਧ ਵਿੱਚ ਪੌਸ਼ਟਿਕ ਚੱਕਰ, ਮੱਛੀ ਪਾਲਣ ਸ਼ਹਿਦ ਦੀਆਂ ਮੱਖੀਆਂ ਪਾਲਣ, ਫੁੱਲਾਂ ਦੀ ਖੇਤੀ ਰਹਿੰਦ-ਖੂੰਹਦ ਤੋਂ ਊਰਜਾ ਉਤਪਾਦਨ ਅਤੇ ਜੈਵਿਕ ਖੇਤੀ ਬਾਰੇ ਪੀਏਯੂ ਦੇ ਮਾਹਿਰ ਵਿਦਵਾਨ ਆਪਣੇ ਨੁਕਤੇ ਸਾਂਝੇ ਕਰਨਗੇ । ਇਸ ਸੰਬੰਧੀ ਕਿਸੇ ਵੀ ਕਿਸਮ ਦੀ ਹੋਰ ਜਾਣਕਾਰੀ ਲਈ ਕੈਰੋਂ ਕਿਸਾਨ ਘਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਕਿਸਾਨ ਵੀਰੋ ਖੇਤੀਬਾੜੀ ਲਈ ਸਭ ਤੋਂ ਪਹਿਲਾ ਖ਼ਬਰ ਜਾ ਕੋਈ ਵੀ ਜਾਣਕਾਰੀ ਸਬ ਤੋਂ ਪਹਿਲਾ ਪ੍ਰਾਪਤ ਕਰਨ ਲਈ ਇਸ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

 

LEAVE A REPLY

Please enter your comment!
Please enter your name here